ਬੀਤੇ ਪਲ
ਕਦੇ ਤੇਰਾ ਖਤ ਆਉਣਾ ਹੀ ਲਗਦਾ ਸੀ ਇੰਝ ਮੈਨੂੰ -
ਜਿਕੂੰ ਕੀਤੀ ਹੋਵੇ ਕੋਈ ਮੁਹਿੰਮ ਸਰ /
ਪਰ
ਜਦੋਂ ਸਮੇਂ 'ਚ ਨਪੀੜੇ ਗਏ ਦੋ ਦਿਲ,
ਤਿਰਹਾਏ ਹੰਝੂ , ਗੂੰਗੇ ਬੋਲ-
ਨਿਹਾਰਨਗੇ , ਉਨ੍ਹਾਂ ਪਲਾਂ ਨੂੰ ,
ਜੋ ਕਦੇ ਕਿਸੇ ਦੇ ਹੋ ਕੇ ਨਾ ਰਹੇ ,
ਤਾਂ ਝੂਰਨਗੇ /
ਕਦੇ ਮਾਨਣਗੇ - ਉਨ੍ਹਾਂ ਹੁਸੀਨ ਪਲਾਂ ਦੀ ਛੋਹ
ਜੋ ਕਦੀ ਕਦਾਈੰ
ਤੇਰੇ ਰਾਹੀਂ
ਆ ਜਾਂਦੀ ਸੀ ਮੇਰੇ ਹਥਾਂ ਚ
ਡਰਦੀ ਡਰਦੀ /
ਓਸ ਪਈ ਤੋਂ ਹੌਲੀ ਹੌਲੀ ਗੱਲਾਂ ਕਰਦੀ
ਜਾਂ
ਫਿਰ ਓਹ ਪਲਾਂ ਦੀਆਂ ਕੌੜੀਆਂ ਯਾਦਾਂ
ਜੋ ਖੋਹ ਲੀਆਂ ਜ਼ਾਲਮਾਂ ਜੋਰ ਨਾਲ /
ਕਾਸ਼
ਓਹ ਪਲ ਮੁੜ ਆਉਣ ਦੁਬਾਰਾ ,
ਜਦੋਂ ਮੈਂ ਕਰਦਾ ਸੀ ਮੁਹਿੰਮ ਸਰ -
ਤੇਰੇ ਖਤ ਦੇ ਆਉਣ 'ਤੇ
ਰਾਬਿੰਦਰ ਸਿੰਘ ਰੱਬੀ ,
੬੧੦/੩ , ਦਸਮੇਸ਼ ਕਾਲੋਨੀ , ਮੋਰਿੰਡਾ ( ਰੂਪਨਗਰ ) 140101
No comments:
Post a Comment